Home / ਰੋਚਕ ਗੱਲਾਂ / ਜਾਣੋ ਦੁਨੀਆਂ ਦੀ ਸਭ ਤੋਂ ਮਸ਼ਹੂਰ ਐਪਲੀਕੇਸ਼ਨ ਇੰਸਟਾਗ੍ਰਾਮ ਦੀ ਸਫਲਤਾ ਦੀ ਕਹਾਣੀ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਜਾਣੋ ਦੁਨੀਆਂ ਦੀ ਸਭ ਤੋਂ ਮਸ਼ਹੂਰ ਐਪਲੀਕੇਸ਼ਨ ਇੰਸਟਾਗ੍ਰਾਮ ਦੀ ਸਫਲਤਾ ਦੀ ਕਹਾਣੀ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਇਹ ਦੁਨੀਆਂ ਬਹੁਤ ਹੀ ਹਾਈਟੈਕ ਹੋ ਗਈ ਹੈ ਤੇ ਅੱਜ ਦੇ ਦੌਰ ਵਿਚ ਬੱਚੇ ਤੋਂ ਲੈ ਕੇ ਕਿਸੇ ਵੀ ਬਜ਼ੁਰਗ ਦੇ ਕੋਲ ਸਮਾਰਟਫੋਨ ਨਾ ਹੋਵੇ ਇਹ ਕਦੇ ਵੀ ਨਹੀਂ ਹੋ ਸਕਦਾ ਤੇ ਦੁਨੀਆਂ ਦੇ ਵਿਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਕੋਈ ਸਮਾਰਟਫੋਨ ਚਲਾਉਣ ਦਾ ਸ਼ੌਕੀਨ ਹੈ ਤੇ ਸਮਾਰਟਫੋਨ ਦੇ ਵਿਚ ਅਨੇਕਾਂ ਤਰਾਂ ਦੀਆਂ ਐਪਲੀਕੇਸ਼ਨਾਂ ਦਾ ਇਸਤੇਮਾਲ ਕਰਦਾ ਹੈ ਤੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸਦੇ ਫੋਨ ਦੇ ਵਿਚ ਫੇਸਬੁੱਕ ਨਾ ਹੋਵੇ ਤੇ ਅੱਜ ਦੀ ਦੁਨੀਆਂ ਦੇ ਵਿਚ ਨਿੱਕੇ-ਨਿੱਕੇ ਬੱਚੇ ਵੀ ਫੇਸਬੁੱਕ ਦੇ ਇੰਨੇਂ ਦੀਵਾਨੇ ਹੋ ਚੁੱਕੇ ਹਨ ਕਿ ਸਾਰਾ ਦਿਨ ਫੇਸਬੁੱਕ ਚਲਾ ਕੇ ਵੀ ਉਹਨਾਂ ਨੂੰ ਦਿਨ ਛੋਟਾ ਲੱਗਦਾ ਹੈ ਤੇ ਫੇਸਬੁੱਕ ਨੇ ਦੁਨੀਆਂ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੋਈ ਹੈ |

ਕਰੀਬ 2007 ਤੋਂ ਲੈ ਕੇ 2016 ਤੱਕ ਫੇਸਬੁੱਕ ਦਾ ਸਫਰ ਬਹੁਤ ਹੀ ਵਧੀਆ ਰਿਹਾ ਤੇ ਲੋਕਾਂ ਦਾ ਇਕੱਠ ਵੀ ਫੇਸਬੁੱਕ ਤੇ ਲਗਾਤਾਰ ਜਾਰੀ ਰਿਹਾ ਪਰ 2010 ਦੇ ਵਿਚ ਇੱਕ ਇੰਸਟਾਗ੍ਰਾਮ ਨਾਲ ਹੀ ਇੱਕ ਐਪਲੀਕੇਸ਼ਨ ਦੋ ਦੋਸਤਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਤੇ ਸ਼ੁਰੂਆਤੀ ਦੌਰ ਦੇ ਵਿਚ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਨਾ ਪਤਾ ਹੋਣ ਕਰਕੇ ਲੋਕਾਂ ਦਾ ਰੁਝਾਨ ਇਸ ਵੱਲ ਘੱਟ ਸੀ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਤੇ ਲੋਕਾਂ ਦਾ ਰੁਝਾਨ ਵੀ ਇਸ ਪ੍ਰਤੀ ਵਧਦਾ ਗਿਆ ਤੇ ਅੱਜ ਫੇਸਬੁੱਕ ਨੂੰ ਪਛਾੜ ਕੇ ਇੰਸਟਾਗ੍ਰਾਮ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਤੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸਨੂੰ ਇੰਸਟਾਗ੍ਰਾਮ ਐਪਲੀਕੇਸ਼ਨ ਦੇ ਬਾਰੇ ਨਾ ਪਤਾ ਹੋਵੇ|

ਦਰਾਸਲ ਜੇਕਰ ਇਸ ਦੇ ਮਸ਼ਹੂਰ ਹੋਣ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਐਪਲੀਕੇਸ਼ਨ ਆਪਣੇ ਫੋਟੋ ਫਿਲਟਰ ਦੇ ਕਾਰਨ ਲੋਕਾਂ ਦੇ ਦਿਲਾਂ ਨੂੰ ਛੂਹ ਗਈ ਤੇ ਅੱਜ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵਿਚ ਇਸਦੇ ਕਰੋੜਾਂ ਫੈਨਸ ਹਨ |ਇੰਸਟਾਗ੍ਰਾਮ ਐਪਲੀਕੇਸ਼ਨ ਨੇ ਲੋਕਾਂ ਦਾ ਸ਼ੋਸ਼ਲ ਮੀਡਿਆ ਤੇ ਫੋਟੋ ਸ਼ੇਅਰ ਕਰਨ ਦਾ ਤਰੀਕਾ ਹੀ ਬਦਲ ਦਿੱਤਾ, ਜੀ ਹਾਂ ਲੋਕ ਆਪਣੀ ਮਨਪਸੰਦ ਫੋਟੋ ਨੂੰ ਇਸ ਐਪਲੀਕੇਸ਼ਨ ਦੇ ਵਿਚ ਆਟੋ ਫਿਲਟਰ ਲਗਾ ਕੇ ਹੋਰ ਵੀ ਵਧੀਆ ਤਰੀਕੇ ਨਾਲ ਸ਼ੇਅਰ ਕਰ ਸਕਦੇ ਹਨ ਜਿਸ ਕਰਕੇ ਇਸਨੇ ਲੋਕਾਂ ਦੇ ਦਿਲਾਂ ਦੇ ਵਿਚ ਘਰ ਕਰ ਲਿਆ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿਚ ਦਸਾਂਗੇ ਇਸ ਐਪਲੀਕੇਸ਼ਨ ਦੀ ਸ਼ੁਰੂਆਤ ਕਿਸ ਤਰਾਂ ਹੋਈ ਤੇ ਇਸਨੂੰ ਕਿਸ ਤਰਾਂ ਕਾਮਯਾਬੀ ਮਿਲੇ ਜਿਸ ਵਜ੍ਹਾ ਕਰਕੇ ਅੱਜ ਇਹ ਫੇਸਬੁੱਕ ਨੂੰ ਵੀ ਪਛਾੜ ਰਹੀ ਹੈ |

Leave a Reply

Your email address will not be published. Required fields are marked *