Home / ਆਮ ਗਿਆਨ / ਜਾਣੋ ਰੋਇਲ ਇਨਫਲੀਡ ਕੰਪਨੀ ਦੀ ਸਫਲਤਾ ਦੀ ਕਹਾਣੀ,ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਜਾਣੋ ਰੋਇਲ ਇਨਫਲੀਡ ਕੰਪਨੀ ਦੀ ਸਫਲਤਾ ਦੀ ਕਹਾਣੀ,ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਬੁਲੇਟ ਨੂੰ ਪਸੰਦ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਮੋਟਰਸਾਇਕਲ ਹੋਵੇ ਤਾਂ ਬੁਲੇਟ ਜਿਹਾ, ਸ਼ਾਇਦ ਇਸ ਲਈ ਹੀ ਇਹ ਮੋਟਰਸਾਇਕਲ ਰੋਡ ਤੋਂ ਜਿਆਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ |ਭਾਵੇਂ ਅਸੀਂ ਬੁਲੇਟ ਮੋਟਰਸਾਇਕਲ ਦੇ ਵਿਗਿਆਪਨ ਟੀਵੀ ਉੱਪਰ ਜਿਆਦਾ ਨਾ ਦੇਖੇ ਹੋਣ ਪਰ ਫਿਰ ਵੀ ਇਸ ਮੋਟਰਸਾਇਕਲ ਦੀ ਤਾਕਤ ਤੋਂ ਕੋਈ ਵੀ ਵਿਅਕਤੀ ਅਨਜਾਣ ਨਹੀਂ ਹੈ |ਜੀ ਹਾਂ ਅਸੀਂ ਗੱਲ ਕਰ ਰਹੇ ਹਨ ਰੋਇਲ ਇਨਫ਼ੀਲਡ ਦੀ, ਜਿਸਦੇ ਨਾ ਸਿਰਫ਼ ਭਾਰਤ ਵਿਚ ਬਲਕਿ ਪੂਰੀ ਦੁਨੀਆਂ ਦੇ ਵਿਚ ਕਰੋੜਾਂ ਲੋਕ ਦੀਵਾਨੇ ਹਨ |ਇਸ ਮੋਟਰਸਾਇਕਲ ਨੂੰ ਚਹਾਉਣ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਮੋਟਰਸਾਇਕਲ ਦੇ ਨਵੇਂ ਮਾਡਲ ਆਉਣ ਤੱਕ ਲੋਕ ਕਈ ਮਹੀਨਿਆਂ ਤੱਕ ਇੰਤਜਾਰ ਕਰਦੇ ਹਨ |

ਰੋਇਲ ਇਨਫ਼ੀਲਡ ਕੰਪਨੀ ਨੂੰ ਵੈਸੇ ਤਾਂ ਭਾਰਤੀ ਕੰਪਨੀ ਮੰਨਿਆਂ ਜਾਂਦਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੰਪਨੀ ਦੀ ਸ਼ੁਰੂਆਤ 1925 ਨੂੰ ਇੰਗਲੈਂਡ ਦੇ ਵਿਚ ਹੋਈ ਸੀ ਤੇ ਅੱਗੇ ਚੱਲ ਕੇ ਫਿਰ ਇਹ ਭਾਰਤੀ ਬ੍ਰੈਡ ਕਿਸ ਤਰਾਂ ਬਣਿਆਂ ਇਸਦੇ ਬਾਰੇ ਵੀ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ |ਦੋਸਤੋ ਰੋਇਲ ਇਨਫ਼ੀਲਡ ਦੀ ਸ਼ੁਰੂਆਤ ਆਰਬਲਡ ਏ.ਡੀ ਅਤੇ ਆਰ ਡਬਲਿਊ ਸਪਿਟ ਨੇ ਸਨ 1892 ਦੇ ਵਿਚ ਕੀਤੀ ਸੀ ਤੇ ਉਸ ਸਮੇਂ ਇਸ ਕੰਪਨੀ ਦਾ ਨਾਮ ਸੀ EADIE MANUFACTURING LIMITED, ਜੋ ਕਿ ਕਿਸੇ ਕੰਪਨੀ ਦੇ ਲਈ ਬੰਦੂਕਾਂ ਦੇ ਛੋਟੇ-ਛੋਟੇ ਭਾਗ ਬਣਾਉਣ ਦੇ ਲਈ ਕੰਮ ਕਰਦੀ ਸੀ | ਅੱਗੇ ਚੱਲ ਕੇ EADIE MANUFACTURING ਦੇ ਅੰਤਰਗਤੀ ਇੱਕ ਹੋਰ ਵੱਡੀ ਕੰਪਨੀ ਬਣਾਈ ਗਈ |

ਇਹ ਕੰਪਨੀ ਆਮ ਤੌਰ ਤੇ ਸਾਇਕਲ ਅਤੇ ਕੰਮੋਨੈਟਸ ਬਣਾਉਣ ਦਾ ਕੰਮ ਕਰਦੀ ਸੀ ਤੇ ਫਿਰ ਕੰਪਨੀ ਨੇ ਕੁੱਝ ਨਵਾਂ ਕਰਨ ਦਾ ਆਪਣੇ ਮਨ ਦੇ ਵਿਚ ਸੋਚਿਆ ਤੇ ਫਿਰ ਕਰੀਬ 1899 ਦੇ ਵਿਚ ਕੰਪਨੀ ਨੇ 4 ਪਹੀਆਂ ਵਾਲਾ ਇੱਕ ਸਾਇਕਲ ਬਣਾਇਆ, ਤੇ ਫਿਰ 2 ਸਾਲ ਬਾਅਦ 1901 ਦੇ ਵਿਚ ਰੋਇਲ ਇਨਫ਼ੀਲਡ ਨੇ ਦੋ ਪਹੀਆਂ ਵਾਲੇ ਸਾਇਕਲ ਤੇ ਹੀ ਇੰਜਣ ਜੋੜ ਕੇ ਆਪਣਾ ਪਹਿਲਾ ਮੋਟਰਸਾਇਕਲ ਲਾਂਚ ਕੀਤਾ ਜਿਸ ਵਿਚ ਉਸਨੇ ਮੀਨਾਰਵਾ ਨਾਮ ਦੀ ਕੰਪਨੀ ਦੇ ਇੰਜਣ ਦਾ ਇਸਤੇਮਾਲ ਕੀਤਾ ਸੀ, ਤੇ ਹੌਲੀ-ਹੌਲੀ ਰੋਇਲ ਇਨਫ਼ੀਲਡ ਕੰਪਨੀ ਆਪਣੇ ਕਦਮ ਅੱਗੇ ਵਧਾਉਂਦੀ ਗਈ ਤੇ ਉਸਨੇ 1925 ਨੂੰ ਆਪਣਾ ਬੁਲੇਟ ਮੋਟਰਸਾਇਕਲ ਲਾਂਚ ਕਰ ਦਿੱਤਾ ਤੇ ਰੋਇਲ ਇਨਫ਼ੀਲਡ ਦੀ ਪੂਰੀ ਕਹਾਣੀ ਤੁਸੀਂ ਇਸ ਵੀਡੀਓ ਦੇ ਵਿਚ ਵੀ ਵਿਸਥਾਰ ਨਾਲ ਦੇਖ ਸਕਦੇ ਹੋ |

Leave a Reply

Your email address will not be published. Required fields are marked *