Home / ਰੋਚਕ ਗੱਲਾਂ / ਦੁਨੀਆਂ ਦੇ ਇਹਨਾਂ ਦੇਸ਼ਾਂ ਵਿਚ ਰੰਗਾਂ ਨਾਲ ਨਹੀਂ ਬਲਕਿ ਚਿੱਕੜ, ਟਮਾਟਰ ਅਤੇ ਆਟੇ ਨਾਲ ਖੇਡੀ ਜਾਂਦੀ ਹੈ “ਹੋਲੀ”

ਦੁਨੀਆਂ ਦੇ ਇਹਨਾਂ ਦੇਸ਼ਾਂ ਵਿਚ ਰੰਗਾਂ ਨਾਲ ਨਹੀਂ ਬਲਕਿ ਚਿੱਕੜ, ਟਮਾਟਰ ਅਤੇ ਆਟੇ ਨਾਲ ਖੇਡੀ ਜਾਂਦੀ ਹੈ “ਹੋਲੀ”

ਹੋਲੀ ਕਾ ਤਿਉਹਾਰ ਭਾਰਤ ਵਿਚ ਬਹੁਤ ਹੀ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਤਿਉਹਾਰ ਦੇ ਦੌਰਾਨ ਲੋਕ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਹਨ |ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਕਈ ਜਗ੍ਹਾ ਉੱਪਰ ਲੋਕ ਰੰਗਾਂ ਦੀ ਜਗ੍ਹਾ ਫੁੱਲਾਂ ਨਾਲ ਵੀ ਹੋਲੀ ਖੇਡਦੇ ਹਨ ਅਤੇ ਮੌਜ ਮਸਤੀ ਕਰਦੇ ਹਨ |ਹਾਲਾਂਕਿ ਭਾਰਤ ਤੋਂ ਇਲਾਵਾ ਹੋਰਾਂ ਦੇਸ਼ਾਂ ਵਿਚ ਵੀ ਹੋਲੀ ਵਰਗੇ ਹੀ ਤਿਉਹਾਰ ਮਨਾਏ ਜਾਂਦੇ ਹਨ, ਪਰ ਇਹਨਾਂ ਤਿਉਹਾਰਾਂ ਦੇ ਦੌਰਾਨ ਲੋਕ ਰੰਗ ਅਤੇ ਪਾਣੀ ਦੀ ਜਗ੍ਹਾ ਅੰਡੇ,ਚਿੱਕੜ,ਵਾਇਨ ਜਿਹੀਆਂ ਚੀਜਾਂ ਦਾ ਇਸਤੇਮਾਲ ਕਰਦੇ ਹਨ |ਦੁਨੀਆਂ ਦੇ ਕਿਹੜਿਆਂ ਹਿੱਸਿਆਂ ਦੇ ਵਿਚ ਇਹ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਦੇ ਦੌਰਾਨ ਲੋਕ ਕੀ ਕਰਦੇ ਹਨ ਇਹ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ |ਬੋਰਾਯੋਂਗ ਮੱਡ – ਬੋਰਾਯੋਂਗ ਮੱਡ ਤਿਉਹਾਰ ਸਾਊਥ ਕੋਰੀਆ ਦੇਸ਼ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਦੇ ਦੌਰਾਨ ਲੋਕ ਇੱਕ ਦੂਸਰੇ ਨੂੰ ਚਿੱਕੜ ਵਿਚ ਸੁੱਟਦੇ ਹਨ ਅਤੇ ਚਿੱਕੜ ਦੇ ਅੰਦਰ ਮੌਜ ਮਸਤੀ ਕਰਦੇ ਹਨ |ਇਹ ਤਿਉਹਾਰ ਇਸ ਦੇਸ਼ ਦੇ ਸਾਊਥ ਆੱਫ਼ ਸਿਓਲ ਵਿਚ ਖੂਬ ਮਨਾਇਆ ਜਾਂਦਾ ਹੈ |ਗਰਮੀ ਦਾ ਸਮਾਂ ਵਿਚ ਆਉਣ ਵਾਲੇ ਇਸ ਤਿਉਹਾਰ ਨੂੰ ਇਸ ਦੇਸ਼ ਦੇ ਲੋਕ ਬਹੁਤ ਹੀ ਜੋਸ਼ ਦੇ ਨਾਲ ਮਨਾਉਂਦੇ ਹਨ |

 ਲਾ-ਟੋਮਾਟਿਨਾ – ਲਾ-ਟੋਮਾਟਿਨਾ ਤਿਉਹਾਰ ਦਾ ਨਾਮ ਤੁਸੀਂ ਸਭ ਨੇ ਜਰੂਰ ਸੁਣਿਆਂ ਹੀ ਹੋਵੇਗਾ |ਇਸ ਤਿਉਹਾਰ ਨੂੰ ਸਪੇਨ ਦੇ ਵਿਚ ਮਨਾਇਆ ਜਾਂਦਾ ਹੈ |ਇਸ ਤਿਉਹਾਰ ਏ ਦੌਰਾਨ ਲੋਕ ਟਮਾਟਰਾਂ ਦੇ ਨਾਲ ਹੋਲੀ ਖੇਡਦੇ ਹਨ ਅਤੇ ਇੱਕ ਦੂਸਰੇ ਨੂੰ ਟਮਾਟਰ ਮਾਰਦੇ ਹਨ |ਫਿਲਮ ਜਿੰਦਗੀ ਨਾ ਮਿਲੇਗਾ ਦੁਬਾਰਾ ਵਿਚ ਵੀ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਦਿਖਾਇਆ ਗਿਆ ਹੈ |ਇਹ ਤਿਉਹਾਰ ਜਿਆਦਾਤਰ ਬੈਨਲ ਦੇ ਵੈਲੇਨਸ਼ੈਨ ਵਿਚ ਮਣਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਦੁਨੀਆਂ ਭਰ ਵਿਚ ਮਸ਼ਹੂਰ ਹਨ |ਟਮਾਟਰ ਨਾਲ ਜੁੜਿਆ ਇਹ ਤਿਉਹਾਰ ਹਰ ਸਾਲ ਅਗਸਤ ਮਹੀਨੇ ਦੇ ਅੰਤ ਵਿਚ ਆਉਂਦਾ ਹੈ ਅਤੇ ਇਸ ਤਿਉਹਾਰ ਵਿਚ ਸ਼ਾਮਿਲ ਹੋਣ ਦੇ ਲਈ ਹੋਰਾਂ ਦੇਸ਼ਾਂ ਦੇ ਲੋਕ ਸਪੇਨ ਵੀ ਆਉਂਦੇ ਹਨ |ਬੈਟਲ ਆੱਫ਼ ਵਾਇਨ – ਇਸ ਤਿਉਹਾਰ ਵਿਚ ਸਪੇਨ ਦੇਸ਼ ਦੇ ਲੋਕ ਵਾਇਨ ਨਾਲ ਹੋਲੀ ਖੇਡਦੇ ਹਨ |ਬੈਟਲ ਆੱਫ਼ ਵਾਇਨ ਨਾਮ ਨਾਲ ਪ੍ਰਸਿੱਧ ਇਹ ਤਿਉਹਾਰ ਨਾੱਰਥ ਸਪੇਨ ਦੇ ਲਾ-ਰਾੱਇਜਾ ਰੀਜਨ ਦੇ ਹੋਲਰਾ ਟਾਊਨ ਵਿਚ ਮਨਾਇਆ ਜਾਂਦਾ ਹੈ |ਇਸ ਤਿਉਹਾਰ ਦੇ ਦੌਰਾਨ ਲੋਕ ਇੱਕ ਦੂਸਰੇ ਤੇ ਵਾਇਨ ਸੁੱਟਦੇ ਹਨ, ਨਾਲ ਹੀ ਵਾਇਨ ਨਾਲ ਜੁੜੇ ਕਈ ਤਰਾਂ ਦੇ ਮੁਕਾਬਲੇ ਰੱਖੇ ਜਾਂਦੇ ਹਨ |

ਸੋਨਕਰਨ ਦਾ ਤਿਉਹਾਰ- ਸੋਨਕ੍ਰਮ ਫੇਸਟੀਵਲ ਨੂੰ ਪਾਣੀ ਨਾਲ ਖੇਡਿਆ ਜਾਂਦਾ ਹੈ ਅਤੇ ਇਸ ਤਿਉਹਾਰ ਦੇ ਦੌਰਾਨ ਲੋਕ ਇੱਕ ਦੂਸਰੇ ਤੇ ਠੰਡਾ ਬਰਫੀਲਾ ਪਾਣੀ ਸੁੱਟਦੇ ਹਨ |ਠੰਡੇ ਬਰਫੀਲੇ ਪਾਣੀ ਨਾਲ ਜੁੜਿਆ ਇਹ ਤਿਉਹਾਰ ਥਾਈਲੈਂਡ ਵਿਚ ਮਨਾਇਆ ਜਾਂਦਾ ਹੈ |ਇਸ ਤਿਉਹਾਰ ਨੂੰ ਨਵੇਂ ਸਾਲ ਪਾਰਟੀ ਦੇ ਸਮੇਂ ਮਨਾਇਆ ਜਾਂਦਾ ਹੈ ਅਤੇ ਨਵੇਂ ਸਾਲ ਦੇ ਦੌਰਾਨ ਲੋਕਾਂ ਤੇ ਠੰਡਾ ਪਾਣੀ ਸੁੱਟਿਆ ਜਾਂਦਾ ਹੈ |ਗਾਰਮਾ ਤਿਉਹਾਰ – ਗਾਰਮਾ ਤਿਉਹਾਰ ਇੱਕ ਅਲੱਗ ਤਰਾਂ ਦਾ ਹੀ ਤਿਉਹਾਰ ਹੈ |ਜਿੱਥੇ ਭਾਰਤ ਦੇ ਲੋਕ ਹੋਲੀ ਤੇ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਹਨ, ਉੱਥੇ ਗਾਰਮਾ ਤਿਉਹਾਰ ਦੇ ਦੌਰਾਨ ਲੋਕ ਆਪਣੇ ਆਪ ਨੂੰ ਹੀ ਰੰਗ ਲੈਂਦੇ ਹਨ ਅਤੇ ਫਿਰ ਨੱਚਦੇ ਹਨ |ਇਹ ਤਿਉਹਾਰ ਆਸਟ੍ਰੇਲੀਆ ਵਿਚ ਗਰਮੀਆਂ ਦੇ ਸਮੇਂ ਮਨਾਇਆ ਜਾਂਦਾ ਹੈ |

Leave a Reply

Your email address will not be published. Required fields are marked *