Home / ਰੋਚਕ ਗੱਲਾਂ / ਮੋਦੀ ਨੇ ਆਮਿਰ ਖਾਨ ਨੂੰ ਲੋਕਾਂ ਤੋਂ ਵੋਟ ਦੀ ਅਪੀਲ ਦੇ ਲਈ ਕੀਤਾ ਟਵੀਟ ਅੱਗੋਂ ਆਮਿਰ ਖਾਨ ਨੇ ਦਿੱਤਾ ਇਹ ਵੱਡਾ ਜਬਾਬ

ਮੋਦੀ ਨੇ ਆਮਿਰ ਖਾਨ ਨੂੰ ਲੋਕਾਂ ਤੋਂ ਵੋਟ ਦੀ ਅਪੀਲ ਦੇ ਲਈ ਕੀਤਾ ਟਵੀਟ ਅੱਗੋਂ ਆਮਿਰ ਖਾਨ ਨੇ ਦਿੱਤਾ ਇਹ ਵੱਡਾ ਜਬਾਬ

ਸਾਲ 2019 ਚੋਣਾਂ ਦੇ ਲਿਹਾਜ ਤੋਂ ਬੇਹੱਦ ਖਾਸ ਹੈ ਅਤੇ ਪੀ.ਐਮ ਮੋਦੀ ਇੱਕ ਵਾਰ ਫਿਰ ਤੋਂ ਪ੍ਰਧਾਨਮੰਤਰੀ ਵਾਲਾ ਪਦ ਸੰਭਾਲਣ ਦੀ ਤਿਆਰੀ ਵਿਚ ਲੱਗੇ ਹੋਏ ਹਨ |ਪੀ.ਐੱਮ ਮੋਦੀ ਨੇ ਕਈ ਵੱਡੇ ਦਿੱਗਜ ਸਿਤਾਰਿਆਂ ਨੂੰ ਟਵੀਟਰ ਤੇ ਟੈਗ ਕਰਕੇ ਉਹਨਾਂ ਨੂੰ ਅਪੀਲ ਕੀਤੀ ਕੀ ਉਹ ਲੋਕਾਂ ਨੂੰ ਵੋਟ ਕਰਨ ਦੇ ਲੀ ਪ੍ਰੇਰਿਤ ਕਰਨ |ਇਸ ਲਿਸਟ ਵਿਚ ਸ਼ਾਹਰੁਖ ਖਾਨ, ਸਲਮਾਨ,ਆਮਿਰ ਖਾਨ,ਦੀਪਿਕਾ,ਅਨੁਸ਼ਕਾ ਅਤੇ ਆਲੀਆ ਭੱਟ ਸ਼ਾਮਿਲ ਹਨ |ਇਸ ਲਿਸਟ ਵਿਚ ਆਮਿਰ ਖਾਨ ਦਾ ਨਾਮ ਵੀ ਸ਼ਾਮਿਲ ਹੈ |ਅਜਿਹੀ ਸਥਿਤੀ ਵਿਚ ਉਹਨਾਂ ਉੱਪਰ ਕਈ ਤਰਾਂ ਦੇ ਸਵਾਲ ਉੱਠ ਰਹੇ ਹਨ ਕਿ ਉਹ ਕਿਸ ਪਾਰਟੀ ਦੇ ਲੀ ਪ੍ਰਚਾਰ ਕਰਨਾ ਚਾਹੁਣਗੇ |ਇਹਨਾਂ ਸਵਾਲਾਂ ਤੇ ਮਿਸਟਰ ਪਰਫੇਕਿਟਨਿਸ਼ਟ ਨੇ ਆਪਣੇ ਹਿਸਾਬ ਨਾਲ ਇਹ ਮਾਮਲਾ ਸਾਫ਼ ਕਰ ਦਿੱਤਾ ਹੈ |

ਆਮਿਰ ਖਾਨ ਨੇ ਇਸ ਵਾਰ ਆਪਣਾ ਜਨਮਦਿਨ ਆਪਣੀ ਪਤਨੀ ਕਿਰਨ ਰਾਵ ਅਤੇ ਮੀਡਿਆ ਵਾਲਿਆਂ ਦੇ ਨਾਮ ਮਨਾਇਆ |ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਨਾਮ ਵੀ ਇਸ ਪ੍ਰਚਾਰ ਦੇ ਲਈ ਸ਼ਾਮਿਲ ਹੋ ਰਿਹਾ ਹੈ ?ਇਸ ਉੱਪਰ ਆਮਿਰ ਖਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਗੱਲ ਚੰਗੀ ਹੈ ਅਤੇ ਸਹੀ ਵੀ ਹੈ, ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਪ੍ਰਕਿਰਿਆਂ ਨਾਲ ਜੁੜਣਾ ਚਾਹਿਦਾ ਹੈ |ਆਮਿਰ ਖਾਨ ਨੇ ਕਿਹਾ ਕੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨਮੰਤਰੀ ਹਨ ਅਤੇ ਉਹਨਾਂ ਨੇ ਕੁੱਝ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਜਨਤਾ ਨੂੰ ਕਹੀਏ ਕਿ ਉਹ ਸਾਨੂੰ ਵੋਟ ਕਰਨ ਤਾਂ ਇਹ ਚੰਗੀ ਗੱਲ ਹੈ ਅਤੇ ਜਾਹਿਰ ਹੈ ਕਿ ਜਦ ਸੈਲੀਬ੍ਰਿਟੀ ਕੋਈ ਗੱਲ ਕਹਿੰਦੇ ਹਨ ਤਾਂ ਉਸਦਾ ਅਸਰ ਲੋਕਾਂ ਉੱਪਰ ਜਿਆਦਾ ਪੈਂਦਾ ਹੈ |ਅਜਿਹਾ ਨਹੀਂ ਹੈ ਕਿ ਸਿਰਫ਼ ਮੋਦੀ ਜੀ ਨੇ ਮੈਨੂੰ ਪਹਿਲੀ ਵਾਰ ਕਿਹਾ ਹੋਵੇ |ਚੋਣਾਂ ਬਾਰੇ ਹੀ ਅੱਗੇ ਗੱਲ ਕਰਦੇ ਹੋਏ ਆਮਿਰ ਖਾਨ ਨੇ ਕਿਹਾ ਕਿ ਮੈਂ ਇਹ ਨਹੀਂ ਦੱਸ ਸਕਦਾ ਕਿ ਕਿਸ ਤਰਾਂ ਵੋਟ ਕਰਨ,ਅਸੀਂ ਭਾਰਤੀ ਲੋਕ ਸਮਾਰਟ ਹਾਂ |ਉਹ ਖੁੱਦ ਸੋਚਣ ਅਤੇ ਉਸ ਤਰਾਂ ਵੋਟ ਕਰਨ ਜੋ ਉਹਨਾਂ ਦੇ ਲੀ ਜਰੂਰੀ ਹੈ |

ਕਿਸ ਤਰਾਂ ਦਾ ਨੇਤਾ ਉਹਨਾਂ ਦੇ ਲਈ ਠੀਕ ਰਹੇਗਾ, ਉਹਨਾਂ ਨੇ ਖੁੱਦ ਇਸ ਬਾਰੇ ਸੋਚਣਾ ਹੈ ਅਤੇ ਇਹ ਉਹਨਾਂ ਉੱਪਰ ਹੀ ਅਧਾਰਿਤ ਹੈ |ਇਹ ਜਰੂਰੀ ਹੈ ਕਿ ਉਹ ਹਰ ਸਮੇਂ ਨਿਕਲ ਕੇ ਅੱਗੇ ਆਉਣ ਅਤੇ ਆਪਣੀ ਵੋਟ ਪਾਉਣ |ਆਮਿਰ ਖਾਨ ਨੇ ਆਪਣੀ ਗੱਲ ਸਾਫ਼ ਕਰ ਦਿੱਤੀ ਕਿ ਉਹ ਲੋਕਾਂ ਨੂੰ ਵੋਟ ਕਰਨ ਦੇ ਲੀ ਅਪੀਲ ਕਰ ਰਿਹਾ ਹੈ, ਪਰ ਕਿਸਨੂੰ ਵੋਟ ਕਰਨੀ ਹੈ ਇਸਦਾ ਪ੍ਰਚਾਰ ਉਹ ਨਹੀਂ ਕਰ ਰਹੇ |ਆਮਿਰ ਨੇ ਕਿਹਾ ਕਿ ਜਦ ਪਿੱਛਲੇ ਸਾਲ 23 ਅਕਤੂਬਰ ਨੂੰ ਦਿੱਲੀ ਵਿਚ ਫਿਲਮੀ ਜਗਤ ਦੇ ਦਿੱਗਜ ਸਿਤਾਰਿਆਂ ਨੇ ਪੀ.ਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ |ਇਹਨਾਂ ਵਿਚ ਮੈਂ, ਰਾਜਕੁਮਾਰ ਹਿਰਾਨੀ,ਅਨੰਦ ਐਲ,ਰਾਏ,ਸਿਦਾਰਥ ਰਾਏ ਕਪੂਰ ਜਿਹੇ ਕੁੱਝ ਲੋਕ ਸ਼ਾਮਿਲ ਸਨ ਤਾਂ ਇਸ ਮੁਲਾਕਾਤ ਤੋਂ ਬਾਅਦ ਇੱਕ ਵੱਡਾ ਵਿਵਾਦ ਇਹ ਉੱਠਿਆ ਕਿ ਇਸ ਮੁਲਾਕਾਤ ਵਿਚ ਕਿਸੇ ਮਹਿਲਾ ਨੂੰ ਸੰਦੇਸ਼ ਕਿਉਂ ਨਹੀਂ ਦਿੱਤਾ ਗਿਆ |

Leave a Reply

Your email address will not be published. Required fields are marked *