Home / ਰੋਚਕ ਗੱਲਾਂ / ਘਰ ਦੇ ਨੌਕਰਾਂ ਨੂੰ ਪਰਿਵਾਰ ਦਾ ਮੈਂਬਰ ਮੰਨਦੇ ਹਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ,ਉਹਨਾਂ ਦੀ ਹਰ ਲੋੜ ਨੂੰ ਕਰਦੇ ਹਨ ਪੂਰਾ

ਘਰ ਦੇ ਨੌਕਰਾਂ ਨੂੰ ਪਰਿਵਾਰ ਦਾ ਮੈਂਬਰ ਮੰਨਦੇ ਹਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ,ਉਹਨਾਂ ਦੀ ਹਰ ਲੋੜ ਨੂੰ ਕਰਦੇ ਹਨ ਪੂਰਾ

ਬਹੁਤ ਘੱਟ ਪਰਿਵਾਰ ਅਜਿਹੇ ਹੁੰਦੇ ਹਨ ਜੋ ਆਪਣੇ ਘਰ ਵਿਚ ਕੰਮ ਕਰ ਰਹੇ ਨੌਕਰਾਂ ਨੂੰ ਪਰਿਵਾਰ ਦੇ ਮੈਂਬਰ ਦਾ ਦਰਜਾ ਦਿੰਦੇ ਹਨ |ਇੱਕ ਨੌਕਰ ਨਾ ਸਿਰਫ ਘਰ ਦੀ ਦੇਖਭਾਲ ਕਰਦਾ ਹੈ ਬਲਕਿ ਤੁਹਾਡੇ ਸ੍ਵਰਗ ਜਿਹੇ ਘਰ ਨੂੰ ਸਵਰਗ ਬਣਾ ਕੇ ਰੱਖਣ ਵਿਚ ਵੀ ਤੁਹਾਡੀ ਮੱਦਦ ਕਰਦਾ ਹੈ |ਕੁੱਝ ਲੋਕ ਨੌਕਰਾਂ ਦੇ ਨਾਲ ਬਹੁਤ ਬੁਰਾ ਵਿਹਾਰ ਕਰਦੇ ਹਨ |ਉਹ ਉਹਨਾਂ ਨਾਲ ਅਜਿਹਾ ਵਰਤਾਵ ਕਰਦੇ ਹਨ ਜਿਵੇਂ ਉਹਨਾਂ ਨੇ ਗਰੀਬ ਘਰ ਵਿਚ ਜਨਮ ਲੈ ਕੇ ਕੋਈ ਪਾਪ ਕਰ ਦਿੱਤਾ ਹੋਵੇ |ਵੱਡੇ ਲੋਕਾਂ ਵਿਚ ਤਾਂ ਸਭ ਦਾ ਵਿਹਾਰ ਚੰਗਾ ਹੁੰਦਾ ਹੈ ਪਰ ਇੱਕ ਵਿਅਕਤੀ ਦਾ ਅਸਲੀ ਵਿਹਾਰ ਤੁਸੀਂ ਨੌਕਰਾਂ ਦੇ ਨਾਲ ਉਹਨਾਂ ਦੇ ਸੁਭਾਅ ਨੂੰ ਦੇਖ ਕੇ ਪਤਾ ਕਰ ਸਕਦੇ ਹੋ |ਜੇਕਰ ਇੱਕ ਵਿਅਕਤੀ ਆਪਣੇ ਨੌਕਰ ਦੇ ਨਾਲ ਚੰਗਾ ਵਿਹਾਰ ਰੱਖਦਾ ਹੈ ਤਾਂ ਜਾਹਿਰ ਜਿਹੀ ਗੱਲ ਹੈ ਕਿ ਉਸਦਾ ਵਿਹਾਰ ਹੋਰਾਂ ਲੋਕਾਂ ਦੇ ਨਾਲ ਵੀ ਚੰਗਾ ਹੀ ਹੋਵੇਗਾ |ਬਾਲੀਵੁੱਡ ਵਿਚ ਕਈ ਅਜਿਹੇ ਵੱਡੇ ਪਰਿਵਾਰ ਹਨ ਜੋ ਆਪਣੇ ਘਰ ਦੇ ਨੌਕਰਾਂ ਨੂੰ ਪਰਿਵਾਰ ਦੇ ਮੈਂਬਰ ਵਾਂਗ ਮੰਨਦੇ ਹਨ |ਇਹਨਾਂ ਲੋਕਾਂ ਦੇ ਲਈ ਉਹਨਾਂ ਦੇ ਘਰ ਵਿਚ ਕੰਮ ਕਰਨ ਵਾਲੇ ਲੋਕ ਨੌਕਰ ਨਹੀਂ ਬਲਕਿ ਉਹਨਾਂ ਦਾ ਇੱਕ ਪਰਿਵਾਰ ਹੈ |ਅੱਜ ਦੀ ਇਸ ਪੋਸਟ ਵਿਚ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਹਨਾਂ ਪਰਿਵਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਘਰ ਦੇ ਨੌਕਰਾਂ ਨੂੰ ਇੱਜਤ-ਸਨਮਾਨ ਦਿੰਦੇ ਹਨ ਅਤੇ ਉਹਨਾਂ ਨਾਲ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਵਿਹਾਰ ਕਰਦੇ ਹਨ |

ਸਲਮਾਨ ਖਾਨ – ਸਲਮਾਨ ਖਾਨ ਬਾਲੀਵੁੱਡ ਦੇ ਸੁਪਰਸਟਾਰ ਹਨ |ਸਲਮਾਨ ਆਪਣੀ ਦਇਆ-ਭਾਵਨਾਂ ਵਾਲੇ ਸੁਭਾਅ ਦੇ ਲਈ ਜਾਣੇ ਜਾਂਦੇ ਹਨ |ਸਲਮਾਨ ਖਾਨ ਦਾ ਪਰਿਵਾਰ ਫਿਲਮ ਇੰਡਸਟਰੀ ਵਿਚ ਇੱਕ ਵੱਡਾ ਨਾਮੀ ਪਰਿਵਾਰ ਹੈ |ਸਲਮਾਨ ਖਾਨ ਦੇ ਘਰ ਵੈਸੇ ਤਾਂ ਕਈ ਸਾਰੇ ਨੌਕਰ ਹਨ ਪਰ ਉਹਨਾਂ ਦਾ ਇੱਕ ਨੌਕਰ ਪਿੱਛਲੇ 50 ਸਾਲਾਂ ਤੋਂ ਉਹਨਾਂ ਦੇ ਘਰ ਹੀ ਕੰਮ ਕਰ ਰਿਹਾ ਹੈ,ਜਿਸਦੀ ਸਲਮਾਨ ਖਾਨ ਤੇ ਉਸਦਾ ਪਰਿਵਾਰ ਬਹੁਤ ਇੱਜਤ ਕਰਦੇ ਹਨ ਅਤੇ ਉਸ ਤੋਂ ਡਰਦੇ ਵੀ ਹਨ |ਸਲਮਾਨ ਖਾਨ ਦਾ ਪੂਰਾ ਪਰਿਵਾਰ ਨੌਕਰਾਂ ਦੀ ਬਹੁਤ ਇੱਜਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਇੱਜਤ ਅਤੇ ਪਿਆਰ ਨਾਲ ਗੱਲ ਕਰਦਾ ਹੈ |ਸੈਫ਼ ਅਲੀ ਖਾਨ – ਸੈਫ਼ ਅਲੀ ਖਾਨ ਪਟੌਦੀ ਖਾਨਦਾਨ ਨਾਲ ਸੰਬੰਧ ਰੱਖਦੇ ਹਨ |ਸੈਫ਼ ਅਲੀ ਖਾਨ ਨੂੰ ਬਾਲੀਵੁੱਡ ਵਿਚ ਛੋਟੇ ਨਵਾਬ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ |ਨਵਾਬ ਖਾਨਦਾਨ ਵੀ ਆਪਣੇ ਨੌਕਰਾਂ ਦੇ ਨਾਲ ਬਹੁਤ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਹੈ |ਇਸ ਪਰਿਵਾਰ ਦੀ ਦੇਖਭਾਲ ਦੇ ਲਈ ਬਹੁਤ ਸਾਰੇ ਨੌਕਰ ਮੌਜੂਦ ਹਨ ਪਰ ਇਹ ਪਰਿਵਾਰ ਉਹਨਾਂ ਨਾਲ ਕਦੇ ਵੀ ਨੌਕਰਾਂ ਜਿਹਾ ਵਿਹਾਰ ਨਹੀਂ ਕਰਦਾ |ਇਹ ਪਰਿਵਾਰ ਆਪਣੇ ਹਰ ਨੌਕਰ ਦੀ ਪਰੇਸ਼ਾਨੀ ਨੂੰ ਸਮਝਦਾ ਹੈ ਅਤੇ ਜਰੂਰਤ ਪੈਣ ਤੇ ਬੋਨਸ ਅਤੇ ਛੁੱਟੀਆਂ ਵੀ ਦਿੰਦਾ ਹੈ |

ਧਰਮਿੰਦਰ – ਦਿਓਲ ਪਰਿਵਾਰ ਦਾ ਵੀ ਵਰਤਾਵ ਆਪਣੇ ਨੌਕਰਾਂ ਦੇ ਨਾਲ ਬਹੁਤ ਚੰਗਾ ਹੈ |ਦਿਓਲ ਪਰਿਵਾਰ ਵਿਚ ਵੀ ਅਨੇਕਾਂ ਨੌਕਰ ਮੌਜੂਦ ਹਨ ਅਤੇ ਸਭ ਦੀ ਦੇਖਭਾਲ ਧਰਮਿੰਦਰ ਖੁੱਦ ਕਿਸੇ ਪਰਿਵਾਰ ਦੇ ਮੈਂਬਰ ਦੀ ਤਰਾਂ ਕਰਦੇ ਹਨ |ਇਸ ਪਰਿਵਾਰ ਦੇ ਨੌਕਰੀ ਵੀ ਦਿਓਲ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹਨ ਅਤੇ ਉਹਨਾਂ ਤੋਂ ਬਿਨ੍ਹਾਂ ਡਰੇ ਖੁੱਲ ਕੇ ਗੱਲ-ਬਾਤ ਕਰਦੇ ਹਨ |ਆਲੀਆ ਭੱਟ – ਆਲੀਆ ਭੱਟ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿਚੋਂ ਇੱਕ ਹੈ |ਭੱਟ ਪਰਿਵਾਰ ਵਿਚ ਵੀ ਕਈ ਨੌਕਰ ਮੌਜੂਦ ਹਨ |ਕਿਹਾ ਜਾਂਦਾ ਹੈ ਕਿ ਭੱਟ ਪਰਿਵਾਰ ਵਿਚ ਇੱਕ ਅਜਿਹਾ ਨੌਕਰ ਹੈ ਜਿਸਦੇ ਆਲੀਆ ਭੱਟ ਬਹੁਤ ਨੇੜੇ ਹੈ |ਇਹ ਨੌਕਰ ਉਸਦੇ ਘਰ ਵਿਚ ਕਈ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਬਹੁਤ ਭਰੋਸੇਮੰਦ ਹੈ |ਵੈਸੇ ਭੱਟ ਪਰਿਵਾਰ ਆਪਣੇ ਸਭ ਨੌਕਰਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਤਰਾਂ ਦੀ ਵਰਤਾਵ ਕਰਦਾ ਹੈ |

Leave a Reply

Your email address will not be published. Required fields are marked *